ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ Manukhta di sewa sab ton waddi sewa

Introduction

(ਸਾਲ 2016) ਵਿੱਚ "ਗੁਰਪ੍ਰੀਤ ਸਿੰਘ ਵੱਲੋਂ ਦਿੱਲੀ ਰੋਡ ਦੋਰਾਹਾ (ਲੁਧਿਆਣਾ) ਉੱਤੇ ਇੱਕ ਢਾਬਾ ਕਿਰਾਏ ਤੇ ਲਿਆ ਗਿਆ ਸੀ। ਉਸ ਢਾਬੇ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਬਚਪਨ ਤੋਂ ਹੀ ਸੇਵਾ ਵਾਲੀ ਸੋਚ ਰੱਖਣ ਵਾਲੇ "ਗੁਰਪ੍ਰੀਤ ਸਿੰਘ" ਢਾਬੇ ਤੇ ਵੀ ਭੁੱਖੇ ਅਤੇ ਲੋੜਵੰਦ ਮੁਸਾਫਿਰਾਂ ਦੀ ਮਦਦ ਕਰਦੇ ਰਹਿੰਦੇ ਸਨ। 2016 ਦੀਆਂ ਗਰਮੀਆਂ ਦੇ ਮਈ ਮਹੀਨੇ ਵਿੱਚ ਇੱਕ ਇਨਸਾਨ ਜਿਹੜਾ ਬਹੁਤ ਹੀ ਮਾੜੀ ਹਾਲਤ (ਅਧਰੰਗ ਦਾ ਸ਼ਿਕਾਰ) ਵਿੱਚ ਢਾਬੇ ਦੇ ਸਾਹਮਣੇ ਆ ਕੇ ਬੇਹੋਸ਼ ਹੋ ਗਿਆ। "ਗੁਰਪ੍ਰੀਤ ਸਿੰਘ" ਅਤੇ ਉਨ੍ਹਾਂ ਦੇ ਦੋਸਤ ਛੇਤੀ ਹੀ ਉਸ ਇਨਸਾਨ ਦੀ ਮਦਦ ਲਈ ਅੱਗੇ ਆਏ। ਉਨਾਂ ਨੇ ਉਸ ਇਨਸਾਨ ਦੇ ਹਾਲਾਤ ਦੇਖਣ ਤੋਂ ਬਾਅਦ ਉਸ ਵੀਰ ਨੂੰ ਨਹਾਇਆ, ਕੱਪੜੇ ਪੁਵਾਏ ਅਤੇ ਪਰਸ਼ਾਦਾ ਪਾਣੀ ਛਕਾਇਆ। ਇਸ ਦੌਰਾਨ ਵੀਰ "ਗੁਰਪ੍ਰੀਤ ਸਿੰਘ" ਜੀ ਨੇ ਉਸ ਇਨਸਾਨ ਦੀਆਂ ਕੁਝ ਫੋਟੋਆਂ ਖਿੱਚ ਕੇ ਆਪਣੇ ਫੇਸਬੁੱਕ (Facebook) ਪੇਜ਼ ਤੇ ਸ਼ੇਅਰ ਕਰ ਦਿੱਤੀਆਂ ਤਾਂ ਜੋ ਉਸ ਦੇ ਪਰਿਵਾਰ ਬਾਰੇ ਕੁਝ ਪਤਾ ਚੱਲ ਸਕੇ। ਲੋਕਾਂ ਵੱਲੋਂ ਫੇਸਬੁੱਕ ਤੇ ਬਹੁਤ ਸਹਿਯੋਗ ਮਿਲਣ ਤੋਂ ਉਸ ਲੋੜਵੰਦ ਵੀਰ ਦਾ ਘਰ ਵੀ ਮਿਲ ਗਿਆ। ਪਰ ਪਰਿਵਾਰ ਵੇਖ ਕੇ ਵਾਪਸ ਚਲਾ ਗਿਆ, ਆਪਣੇ ਨਾਲ ਲੈ ਕੇ ਨਹੀਂ ਗਿਆ।

           ਉਸ ਦਿਨ ਤੋਂ ਹੀ ਗੁਰਪ੍ਰੀਤ ਸਿੰਘ ਨੇ (ਸੋਸ਼ਲ ਮੀਡੀਆ) ਦੀ ਤਾਕਤ ਦਾ ਅਹਿਸਾਸ ਕੀਤਾ ਜਿਹੜਾ ਸਹਾਇਕ ਹੋ ਸਕਦਾ ਹੈ ਤਾਂ ਜੋ ਸੜਕਾਂ ਤੇ ਬਹੁਤ ਹੀ ਮਾੜੀ ਹਾਲਤ ਵਿੱਚ ਲਵਾਰਿਸਾ ਵਾਂਗ ਜਿੰਦਗੀ ਜਿਉਣ ਲਈ ਮਜਬੂਰ ਲੋਕਾਂ ਦਾ ਇਲਾਜ ਕਰਵਾ ਕੇ ਤੇ ਉਨਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਅਤੇ ਮਨੁੱਖਤਾ ਦੀ ਮੌਜੂਦਾ ਸਥਿਤੀ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ। ਜਿਸ ਨੂੰ ਸਾਨੂੰ ਸੱਭ ਨੂੰ ਮਿਲ ਕੇ ਸੁਧਾਰਨ ਦੀ ਜ਼ਰੂਰਤ ਹੈ।  

            ਸਮਾਂ ਅਤੇ ਤਜਰਬੇ ਦੇ ਨਾਲ, ਸੇਵਾਦਾਰਾਂ ਦੇ ਸਹਿਯੋਗ ਨਾਲ ਲਵਾਰਿਸ, ਲੋੜਵੰਦ ਅਤੇ ਬੇਸਹਾਰੇ ਲੋਕਾਂ ਦੀ ਸੰਖਿਆ ਤੇਜ਼ੀ ਨਾਲ ਵੱਧਦੀ ਗਈ। ਇਸ ਦੌਰਾਨ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਸੜਕਾਂ ਤੇ ਪਏ ਲੋਕਾਂ ਨੂੰ ਬਚਾਉਣ ਲਈ ਦੂਜੇ ਸ਼ਹਿਰਾਂ ਅਤੇ ਪਿੰਡਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਲੋਕਾਂ ਨੇ ਅਜਿਹੇ ਬਹੁਤ ਹੀ ਮਾੜੀ ਹਾਲਤ ਵਿੱਚ ਜ਼ਖਮਾਂ ਅਤੇ ਕੀੜੇ ਪਏ ਵਿਅਕਤੀਆਂ ਨੂੰ ਬਚਾਉਣਾ ਵੀ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਦੇਖ ਕੇ ਡਾਕਟਰਾਂ ਨੇ ਵੀ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਜ਼ਖਮਾਂ ਵਿੱਚੋਂ ਕੀੜੇ ਕੱਢਣੇ ਸ਼ੁਰੂ ਕਰ ਦਿੱਤੇ।

           "ਗੁਰਪ੍ਰੀਤ ਸਿੰਘ" ਅਤੇ ਉਨਾਂ ਦੇ ਦੋਸਤਾਂ ਨੂੰ ਆਖਰਕਾਰ ਢਾਬਾ ਛੱਡਣਾ ਪਿਆ ਕਿਉਂਕਿ ਢਾਬੇ ਦਾ ਮਾਲਕ ਕਹਿਣ ਲੱਗਾ ਕਿ ਤੁਸੀਂ ਢਾਬੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਰੇ ਬਜੁਰਗ ਰੱਖੇ ਹਨ। ਉਸਤੋਂ ਬਾਅਦ ਆਪਣੀ ਜਮੀਨ ਵਿੱਚ ਲੋੜਵੰਦਾਂ ਵਾਸਤੇ ਇੱਕ ਸੁਪਨਿਆਂ ਦਾ ਘਰ ਬਣਾਇਆ।

             2019 ਤੱਕ, ਜੋ ਬਹੁਤ ਹੀ ਮਾੜੀ ਹਾਲਤ ਵਿੱਚ ਬਚਾਏ ਗਏ ਲੋੜਵੰਦ ਵੀਰਾਂ-ਭੈਣਾਂ ਬੱਚਿਆਂ ਅਤੇ ਬਜੁਰਗਾਂ ਦੀ ਗਿਣਤੀ ਸੈਕੜਿਆਂ ਵਿੱਚ ਪਹੁੰਚ ਗਈ, ਜਿਨ੍ਹਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।  2019 ਵਿੱਚ, ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ (ਹਸਨਪੁਰ) ਵਿਖੇ ਚਲੀ ਗਈ ਜਿਥੇ ਉਨ੍ਹਾਂ ਨੇ ਲਵਾਰਿਸ, ਲੋੜਵੰਦ ਅਤੇ ਬੇਸਹਾਰੇ ਇਨਸਾਨ ਦੀ ਸੇਵਾ-ਸੰਭਾਲ ਅਤੇ ਚੰਗਾ ਜੀਵਨ ਪ੍ਰਦਾਨ ਕਰਨ ਲਈ ਬਿਹਤਰ ਗੁਣਵੱਤਾ ਵਾਲੀਆਂ ਇਮਾਰਤਾਂ ਦਾ ਨਿਰਮਾਣ ਕੀਤਾ। ਇਸ ਸਮੇਂ ਮਨੁੱਖਤਾ ਦੀ ਸੇਵਾ ਪਰਿਵਾਰ  ਵਿੱਚ ਲਵਾਰਿਸ, ਲੋੜਵੰਦ ਅਤੇ ਬੇਸਹਾਰਾ ਮਰਦ, ਔਰਤਾਂ ਅਤੇ ਬੱਚੇ ਹਨ। ਜਿਨ੍ਹਾਂ ਨੂੰ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ ਅਤੇ ਵਲੰਟੀਅਰਾਂ ਲਈ ਰਹਿਣ ਲਾਇਕ ਸ਼ੇੈਡ ਅਤੇ ਕਮਰੇ ਵੀ ਹਨ।

 

When we speak of service, the service of humanity is supreme. Our gurus preachers and the supreme of souls wanted us human beings to help and serve our fellow beings in need of help, who were weak, unhealthy, emotionally and mentally sick humans.

It was In 2016 Bhai Gurpreet Singh decided to reopen a closed Dhaba on G.T. Road Doraha, on rent. Because of compassion in his heart he had a habit to serve the poor since childhood, Bhai Gurpreet used to provide food to the needy free of cost at his Dhaba. It was in may 2016, a young paralytic man collapsed in front of the Dhaba. On seeing the young man in a very pathetic condition Bhai Gurpreet and his friend decided to pick him up, gave him shower, changed his clothes & food to eat. After some time the young man told his name as Arun Kumar Shukla. It was here after Bhai Gurpreet shared few of Arun’s photos on his facebook account so as to locate his family. The post was shared by the people in a big way. Though Arun’s brother came to see him, he denied taking Arun Kumar Shukla back home.

On this day Bhai Gurpreet could realise the “power of social media” in helping to identify the ones lying on road sides unattended left to die without medication. Also through social media we can uncover the face of society, administration & dual face of families.

With the passage of time such posts touched the compassionate hearts of people across India. So we started receiving messages and calls from other cities and states about the unidentified, miserable, mentally challenged & the ones being eaten away by the maggots in their wounds. Generally Doctors in Hospitals refuse to treat such infected patients Here S. Gurpreet Singh with the help of volunteers started cleaning wounds of maggots.

Seeing this the Dhaba owner asked Gurpreet and his friends to vacate Dhaba, as he suspected them because they have opened an NGO. On this S. Gurpreet and his friend decided to shift the members of “Manukhta Di Sewa Sab Ton Waddi Sewa” to village Baranhara in the land of his friend, in tents.

By the end of 2019, hundreds of men, women and children were sent home fully recovered from their mental, physical & emotional worst health condition. There were many, who were reunited with their families with the help of social media.

In the meanwhile the construction of “Dream House” was in full swing at village Hassanpur. By the end of 2019 we decided to move our members i.e. men, women & children to the dream home “SUPNEYA DA GHAR” of Manukhta Di Sewa Society at village Hassanpur on Ferozepur Road Ludhiana. It’s a beautiful home for the underprivileged, poor, helpless, mentally challenged abandoned by their own families and ones who were held captive as Slaves for over 40 years and so. Gentleman, here the team of volunteers serve the underprivileged members in the best possible way by providing food, medication, bandaging, their utility items and clothing.

 

 

Subscribe Newsletter

Stay Informed. Keep Get In Touch with us